Skip to main content

Posts

Showing posts from May, 2019

ਜਦੋਂ ਸੰਸਦ ਮੈਂਬਰ ਸਾਧੂ ਸਿੰਘ ਦੇ ਬੇਟੇ ਨੂੰ ਝੱਲਣੀ ਪਈ ਨਮੋਸ਼ੀ...

ਫਰੀਦਕੋਟ (ਵਿਪਨ) : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਦੇ ਬੇਟੇ ਐਡਵੋਕੇਟ ਰਾਜਪਾਲ ਸਿੰਘ ਨੂੰ ਉਸ ਸਮੇਂ ਨਮੋÎਸ਼ੀ ਝੱਲਣੀ ਪਈ, ਜਦੋਂ ਖਿਡਾਰੀਆਂ ਨੇ ਉਨ੍ਹਾਂ ਨੂੰ ਖਰੀਆਂ-ਖਰੀਆਂ ਸੁਣਾ ਦਿੱਤੀਆਂ। ਅਸਲ 'ਚ ਰਾਜਪਾਲ ਸਿੰਘ ਜੈਤੋਂ ਦੇ ਖੇਡ ਸਟੇਡੀਅਮ 'ਚ ਖਿਡਾਰੀਆਂ ਤੋਂ ਵੋਟਾਂ ਮੰਗਣ ਗਏ ਸਨ ਪਰ ਖਿਡਾਰੀਆਂ ਨੇ ਕਿਹਾ ਕਿ ਵੋਟਾਂ ਲਈ ਹਰ ਪੰਜ ਸਾਲ ਬਾਅਦ ਨੇਤਾਵਾਂ ਯਾਦ ਆ ਜਾਂਦੀ ਹੈ ਪਰ ਇਸ ਤੋਂ ਬਾਅਦ ਕੋਈ ਵੀ ਉਨ੍ਹਾਂ ਦੀ ਸਾਰ ਨਹੀਂ ਲੈਂਦਾ। ਉਨ੍ਹਾਂ ਕਿਹਾ ਕਿ ਪ੍ਰੋ. ਸਾਧੂ ਸਿੰਘ ਨੂੰ ਵੀ ਸੰਸਦ ਮੈਂਬਰ ਬਣਿਆਂ ਕਿੰਨਾ ਸਮਾਂ ਲੰਘ ਗਿਆ ਹੈ ਪਰ ਉਨ੍ਹਾਂ ਦੀ ਕਿਸੇ ਨਾ ਸਾਰ ਨਹੀਂ ਲਈ। ਇਸ ਮੌਕੇ ਖਿਡਾਰੀਆਂ ਵਲੋਂ ਪ੍ਰੋ. ਸਾਧੂ ਸਿੰਘ ਦਾ ਵੀ ਵਿਰੋਧ ਕੀਤਾ ਗਿਆ। ਜਦੋਂ ਇਸ ਬਾਰੇ ਪ੍ਰੋ. ਸਾਧੂ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ।